Sunday, October 19, 2025

ਜੀਵਾਣੂੰ ਖਾਦ: ਘੱਟ ਖਰਚੇ ‘ਚ ਫ਼ਸਲ ਦਾ ਝਾੜ ਵਧਾਉਣ ਦਾ ਤਰੀਕਾ | Biofertilizer Guide by PAU Ludhiana

🌱 ਜੀਵਾਣੂੰ ਖਾਦ: ਘੱਟ ਖਰਚੇ ਵਿੱਚ ਫ਼ਸਲ ਦਾ ਝਾੜ ਵਧਾਉਣ ਦਾ ਸਹੀ ਤਰੀਕਾ (PAU ਵੱਲੋਂ ਸਿਫ਼ਾਰਸ਼)


ਸਰੋਤ (Source)

ਇਹ ਪੂਰੀ ਜਾਣਕਾਰੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਦੇ ਮਾਈਕਰੋਬਾਇਓਲੌਜੀ ਵਿਭਾਗ ਵੱਲੋਂ ਸਿਫ਼ਾਰਸ਼ ਕੀਤੀ ਗਈ ਹੈ।

Biofertilizer Guide by PAU Ludhiana


1. ਜੀਵਾਣੂੰ ਖਾਦ ਕੀ ਹੁੰਦੀ ਹੈ?

ਜੀਵਾਣੂੰ ਖਾਦਾਂ, ਸੂਖਮ ਜੀਵਾਂ (Microorganisms) ਦੇ ਫਾਰਮੂਲੇ ਹੁੰਦੇ ਹਨ। ਇਨ੍ਹਾਂ ਨੂੰ ਲਗਾਉਣ ਨਾਲ ਖਾਦਾਂ ਵਾਲੇ ਤੱਤ, ਜਿਸ ਤਰ੍ਹਾਂ ਹਵਾ ਵਿਚਲੀ ਨਾਈਟ੍ਰੋਜਨ ਅਤੇ ਮਿੱਟੀ ਵਿਚਲੀ ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਵਿੱਚ ਸਹਾਇਤਾ ਮਿਲਦੀ ਹੈ।

ਇਸ ਦੇ ਇਲਾਵਾ, ਸੂਖਮ ਜੀਵਾਂ ਦੀਆਂ ਕਿਰਿਆਵਾਂ ਕਾਰਨ ਹਾਰਮੋਨ (ਹੋਰ ਵਿਕਾਸ ਦਰ ਵਧਾਉਣ ਵਾਲੇ ਪਦਾਰਥ) ਬਣਦੇ ਹਨ ਜੋ ਕਿ ਪੌਦਿਆਂ ਨੂੰ ਵਧਣ-ਫੁੱਲਣ ਵਿੱਚ ਮਦਦ ਕਰਦੇ ਹਨ।

2. ਜੀਵਾਣੂੰ ਖਾਦਾਂ ਵਰਤਣ ਦੇ ਮੁੱਖ ਲਾਭ

  • ਘੱਟ ਖਰਚੇ ਨਾਲ ਪੌਦੇ ਨੂੰ ਪੋਸ਼ਣ ਦਿੰਦੇ ਹਨ।
  • ਵਿਕਾਸ ਦਰ ਵਧਾਉਣ ਵਾਲੇ ਪਦਾਰਥ ਉਪਲਬਧ ਕਰਵਾਉਂਦੇ ਹਨ।
  • ਹਵਾ ਵਿਚਲੀ ਨਾਈਟ੍ਰੋਜਨ ਨੂੰ ਪੌਦਿਆਂ ਲਈ ਮੁਹੱਈਆ ਕਰਵਾਉਂਦੇ ਹਨ।
  • ਅਣਘੁਲੀ ਫਾਸਫੋਰਸ ਨੂੰ ਘੁਲਣ ਵਿੱਚ ਮਦਦ ਕਰਦੇ ਹਨ।
  • ਫਸਲ ਦੇ ਝਾੜ ਵਿੱਚ ਵਾਧਾ ਹੁੰਦਾ ਹੈ।
  • ਕਾਸ਼ਤ ਦੀ ਲਾਗਤ ਘਟਦੀ ਹੈ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।

3. 🌾 ਮੁੱਖ ਫਸਲਾਂ ਲਈ PAU ਵੱਲੋਂ ਸਿਫ਼ਾਰਸ਼ (ਮਾਤਰਾ ਅਤੇ ਲਾਭ)

ਹੇਠਾਂ ਦਿੱਤੀ ਸਾਰਣੀ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਗਈਆਂ ਜੀਵਾਣੂੰ ਖਾਦਾਂ, ਉਨ੍ਹਾਂ ਦੀ ਮਾਤਰਾ, ਵਰਤੋਂ ਦਾ ਢੰਗ ਅਤੇ ਝਾੜ ਵਿੱਚ ਅਨੁਮਾਨਿਤ ਵਾਧਾ ਦੱਸਿਆ ਗਿਆ ਹੈ:

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਜੀਵਾਣੂੰ ਖਾਦਾਂ

ਫਸਲ ਜੀਵਾਣੂੰ ਖਾਦ ਮਾਤਰਾ/ਏਕੜ ਵਰਤੋਂ ਦਾ ਢੰਗ ਖਰਚਾ (ਰੁਪਏ/ਏਕੜ) ਝਾੜ ਵਿੱਚ ਵਾਧਾ (%)
ਅਨਾਜ ਫਸਲਾਂ
ਕਣਕ ਕੰਨਸੋਰਸ਼ੀਅਮ ਜੀਵਾਣੂ ਖਾਦ 500 ਗ੍ਰਾਮ ਬੀਜ ਨੂੰ ਲਾਓ 40 1-1.5
ਮੱਕੀ ਕੰਨਸੋਰਸ਼ੀਅਮ ਜੀਵਾਣੂੰ ਖਾਦ 500 ਗ੍ਰਾਮ ਬੀਜ ਨੂੰ ਲਾਓ 40 4-6
ਝੋਨਾ ਐਜ਼ੋਸਪਾਇਰਲਮ ਜੀਵਾਣੂੰ ਖਾਦ 500 ਗ੍ਰਾਮ ਪਨੀਰੀ ਨੂੰ ਲਾਓ 40 3-4
ਨਕਦੀ ਦੀ ਫਸਲ
ਗੰਨਾ ਕੰਨਸੋਰਸ਼ੀਅਮ ਜੀਵਾਣੂੰ ਖਾਦ 4 ਕਿਲੋ ਮਿੱਟੀ ਵਿੱਚ ਮਿਲਾਓ 280 4-5
ਸਬਜ਼ੀਆਂ / ਮਸਾਲਾ
ਪਿਆਜ ਕੰਨਸੌਰਸ਼ੀਅਮ ਜੀਵਾਣੂੰ ਖਾਦ 4 ਕਿਲੋ ਮਿੱਟੀ ਵਿੱਚ ਮਿਲਾਓ 280 2-3
ਆਲੂ ਕੰਨਸੋਰਸ਼ੀਅਮ ਜੀਵਾਣੂੰ ਖਾਦ 4 ਕਿਲੋ ਮਿੱਟੀ ਵਿੱਚ ਮਿਲਾਓ 280 4-5
ਹਲਦੀ ਕੰਨਸੋਰਸ਼ੀਅਮ ਜੀਵਾਣੂੰ ਖਾਦ 4 ਕਿਲੋ ਮਿੱਟੀ ਵਿੱਚ ਮਿਲਾਓ 280 5-6
ਤੇਲ ਬੀਜ ਫ਼ਸਲਾਂ
ਰਾਇਆ-ਸਰ੍ਹੋਂ ਸੁਡੋਮੋਨਾਸ ਪੁਟੀਡਾ ਐਮ ਐਲ ਈ 8 250 ਗ੍ਰਾਮ ਬੀਜ ਨੂੰ ਲਾਓ 30 5-11.7
ਫਲੀਦਾਰ ਫਸਲਾਂ (ਦਾਲਾਂ)
ਛੋਲੇ ਰਾਈਜ਼ੋਬੀਅਮ ਅਤੇ ਪੀ.ਜੀ.ਪੀ.ਆਰ 500 ਗ੍ਰਾਮ ਬੀਜ ਨੂੰ ਲਾਓ 40 7-13
ਮਾਂਹ ਰਾਈਜ਼ੋਬੀਅਮ ਅਤੇ ਪੀ.ਜੀ.ਪੀ.ਆਰ 500 ਗ੍ਰਾਮ ਬੀਜ ਨੂੰ ਲਾਓ 40 10-11
ਮਸਰ ਰਾਈਜ਼ੋਬੀਅਮ ਅਤੇ ਪੀ.ਜੀ.ਪੀ.ਆਰ 500 ਗ੍ਰਾਮ ਬੀਜ ਨੂੰ ਲਾਓ 40 6-7
ਗਰਮੀ ਰੁੱਤ ਦੀ ਮੂੰਗੀ ਰਾਈਜ਼ੋਬੀਅਮ 250 ਗ੍ਰਾਮ ਬੀਜ ਨੂੰ ਲਾਓ 30 12-16
ਮੂੰਗੀ ਰਾਈਜ਼ੋਬੀਅਮ 250 ਗ੍ਰਾਮ ਬੀਜ ਨੂੰ ਲਾਓ 30 8-10
ਮਟਰ ਰਾਈਜ਼ੋਬੀਅਮ 250 ਗ੍ਰਾਮ ਬੀਜ ਨੂੰ ਲਾਓ 30 6-7
ਅਰਹਰ ਰਾਈਜ਼ੋਬੀਅਮ 250 ਗ੍ਰਾਮ ਬੀਜ ਨੂੰ ਲਾਓ 30 8-10
ਸੋਇਆਬੀਨ ਰਾਈਜ਼ੋਬੀਅਮ 250 ਗ੍ਰਾਮ ਬੀਜ ਨੂੰ ਲਾਓ 30 3-4
ਗਰਮੀ ਰੁੱਤ ਦੀ ਮਾਂਹ ਰਾਈਜ਼ੋਬੀਅਮ 250 ਗ੍ਰਾਮ ਬੀਜ ਨੂੰ ਲਾਓ 30 3-4
ਚਾਰੇ ਦੀਆਂ ਫਸਲਾਂ
ਬਰਸੀਮ ਰਾਈਜ਼ੋਬੀਅਮ 250 ਗ੍ਰਾਮ ਬੀਜ ਨੂੰ ਲਾਓ 30 8-10
ਲੂਸਣ ਰਾਈਜ਼ੋਬੀਅਮ 250 ਗ੍ਰਾਮ ਬੀਜ ਨੂੰ ਲਾਓ 30 8-10


4. 🧪 ਜੀਵਾਣੂੰ ਖਾਦ ਵਰਤਣ ਦੇ ਢੰਗ (ਤਿੰਨ ਮੁੱਖ ਤਰੀਕੇ)

1. ਬੀਜ ਨੂੰ ਲਗਾਉਣਾ (Seed Treatment) ਜੀਵਾਣੂੰ ਖਾਦ ਨੂੰ ਅੱਧਾ ਲੀਟਰ ਪਾਣੀ ਵਿੱਚ ਘੋਲ ਲਓ। ਜੀਵਾਣੂੰ ਖਾਦ ਦੇ ਘੋਲ ਅਤੇ ਬੀਜਾਂ ਨੂੰ ਸਾਫ਼ ਫਰਸ਼ ਜਾਂ ਤਰਪਾਲ ਉੱਤੇ ਚੰਗੀ ਤਰ੍ਹਾਂ ਮਿਲਾ ਲਓ। ਬੀਜ ਨੂੰ ਛਾਂਵੇਂ ਸੁਕਾ ਕੇ ਖੇਤ ਵਿੱਚ ਜਲਦੀ ਬੀਜ ਦਿਓ। 2. ਮਿੱਟੀ ਵਿੱਚ ਮਿਲਾਉਣਾ (Soil Application) ਜੀਵਾਣੂੰ ਖਾਦ ਨੂੰ 10 ਕਿਲੋ ਮਿੱਟੀ / ਰੂੜੀ ਖਾਦ ਵਿੱਚ ਮਿਲਾ ਲਓ ਅਤੇ ਇੱਕ ਏਕੜ ਖੇਤ ਵਿੱਚ ਬਰਾਬਰ ਪਾ ਦਿਓ। ਬਿਜਾਈ ਤੋਂ ਪਹਿਲਾਂ ਜੀਵਾਣੂੰ ਖਾਦ ਵਾਲੀ ਮਿੱਟੀ ਨੂੰ ਸਿਆੜਾਂ ਵਿੱਚ ਪਾ ਦਿਓ। 3. ਝੋਨੇ ਦੀ ਪਨੀਰੀ ਨੂੰ ਲਗਾਉਣਾ (Seedling Root Dip) ਜੀਵਾਣੂੰ ਖਾਦ ਨੂੰ 100 ਲੀਟਰ ਪਾਣੀ ਵਿੱਚ ਘੋਲ ਲਓ। ਇੱਕ ਏਕੜ ਦੀ ਝੋਨੇ ਦੀ ਪਨੀਰੀ ਨੂੰ 45 ਮਿੰਟ ਲਈ ਇਸ ਘੋਲ ਵਿੱਚ ਰੱਖਣ ਤੋਂ ਬਾਅਦ ਪਨੀਰੀ ਲਗਾ ਦਿਓ।


5. ⚠️ ਜੀਵਾਣੂੰ ਖਾਦ ਦੀ ਵਰਤੋਂ ਸਮੇਂ ਜ਼ਰੂਰੀ ਸਾਵਧਾਨੀਆਂ

  • ਫਸਲ ਲਈ ਸਿਫ਼ਾਰਸ਼ ਕੀਤੀ ਜੀਵਾਣੂੰ ਖਾਦ ਹੀ ਵਰਤੋ।
  • ਜੀਵਾਣੂੰ ਖਾਦ ਦਾ ਲਿਫਾਫਾ ਧੁੱਪ ਅਤੇ ਗਰਮੀ ਤੋਂ ਦੂਰ ਠੰਢੀ ਥਾਂ ਤੇ ਰੱਖੋ ਅਤੇ ਲਗਾਉਣ ਵੇਲੇ ਹੀ ਖੋਲ੍ਹੋ।
  • ਜੀਵਾਣੂੰ ਖਾਦ ਨੂੰ ਮਿਆਦ ਪੁੱਗਣ ਤੋਂ ਪਹਿਲਾਂ ਹੀ ਵਰਤੋ।
  • ਜੀਵਾਣੂੰ ਖਾਦ ਵਰਤਣ ਤੋਂ ਬਾਅਦ ਬੀਜਾਂ ਨੂੰ ਧੁੱਪ ਵਿੱਚ ਨਾ ਰੱਖੋ।
  • ਜੀਵਾਣੂੰ ਖਾਦ ਲਗਾਉਣ ਤੋਂ ਬਾਅਦ ਬੀਜਾਂ ਦੀ ਬਿਜਾਈ ਜਲਦੀ ਕਰ ਦੇਣੀ ਚਾਹੀਦੀ ਹੈ।
  • ਜੀਵਾਣੂੰ ਖਾਦ ਨੂੰ ਰਸਾਇਣਿਕ ਖਾਦ ਨਾਲ ਮਿਲਾ ਕੇ ਨਾ ਵਰਤੋ।


📞 ਵਧੇਰੇ ਜਾਣਕਾਰੀ ਲਈ ਸੰਪਰਕ

ਕਿਸੇ ਵੀ ਤਕਨੀਕੀ ਸਵਾਲ ਜਾਂ ਹੋਰ ਜਾਣਕਾਰੀ ਲਈ, ਤੁਸੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹੋ:

  • ਮੁਖੀ, ਮਾਈਕਰੋਬਾਇਓਲੌਜੀ ਵਿਭਾਗ
  • ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
  • ਫੋਨ ਨੰ: 0161-2401960-79 ਐਕਸਟੈਂਸ਼ਨ 330
  • ਈਮੇਲ: hodmb@pau.edu

🌾 Subscribe to 5AB AGRO 🌾

Get the latest updates on farming tips, market prices & agriculture news directly in your inbox 🚜