Wednesday, October 22, 2025

ਕਣਕ ਦੇ ਨਾੜ ਨੂੰ ਨਾ ਸਾੜੋ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਗਰੂਕਤਾ ਤੇ ਮਿੱਟੀ ਦੀ ਸਿਹਤ ਗਾਈਡ

ਖੇਤੀ

ਅੱਗ ਨਹੀਂ ਕਿਸੇ ਮਸਲੇ ਦਾ ਹੱਲ, ਨਾਂ ਬਚਣਾ ਵਰਤਮਾਨ ਤੇ ਨਾ ਹੀ ਕੱਲ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਜ਼ਿਲ੍ਹਾ ਲੁਧਿਆਣਾ
ਸੁਨੇਹਾ:
ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸਾੜਨ ਦੀ ਬਜਾਏ ਖੇਤ ਵਿੱਚ ਹੀ ਵਾਹੋ।

ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ

ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸਾੜ੍ਹਨ ਨਾਲ ਹੇਠ ਲਿਖੇ ਅਨੁਸਾਰ ਨੁਕਸਾਨ ਹੁੰਦੇ ਹਨ :-

  • ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਸੜਕਾਂ ਕਿਨਾਰੇ ਲਗਾਏ ਦਰੱਖਤ ਸੜ੍ਹਕੇ ਨਸ਼ਟ ਹੋ ਜਾਂਦੇ ਹਨ।
  • ਪੰਛੀ, ਉਨ੍ਹਾਂ ਦੇ ਆਂਡੇ, ਬੋਟ ਅਤੇ ਜ਼ਮੀਨ ਵਿੱਚਲੇ ਮਿੱਤਰ ਕੀੜੇ, ਜੋ ਕਿ ਦੁਸ਼ਮਣ ਕੀੜਿਆਂ ਤੋਂ ਫ਼ਸਲ ਦੀ ਰੱਖਿਆ ਕਰਨ ਵਿੱਚ ਮਦਦ ਕਰਦੇ ਹਨ, ਅੱਗ ਲੱਗਣ ਨਾਲ ਸੜ੍ਹ ਕੇ ਖਤਮ ਹੋ ਜਾਂਦੇ ਹਨ।
  • ਨਾੜ ਦੇ ਸੜਨ ਨਾਲ ਪੈਦਾ ਹੋਏ ਧੂੰਏ ਵਾਲੀ ਹਵਾ ਵਿੱਚ ਸਾਹ ਲੈਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ।
  • ਧੂੰਏ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ ਜੋ ਕਿ ਬੱਚਿਆਂ ਅਤੇ ਵੱਡੀ ਉਮਰ ਦੇ ਇਨਸਾਨਾਂ ਦੀ ਸਿਹਤ ਲਈ ਵਧੇਰੇ ਘਾਤਕ ਸਿੱਧ ਹੁੰਦਾ ਹੈ ਅਤੇ ਕਈ ਵਾਰ ਸੜਕੀ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ।
  • ਮਿੱਟੀ ਦੀ ਬਣਤਰ ਖਰਾਬ ਹੁੰਦੀ ਹੈ ਜਿਸ ਨਾਲ ਫ਼ਸਲਾਂ ਦੇ ਝਾੜ ਦਾ ਨੁਕਸਾਨ ਹੁੰਦਾ ਹੈ।
  • ਨਾੜ ਵਿਚਲੇ ਕੁਦਰਤੀ ਤੱਤ ਸੜ੍ਹ ਕੇ ਸੁਆਹ ਹੋ ਜਾਂਦੇ ਹਨ ਜਿਹੜੇ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਸਹائی ਹੁੰਦੇ ਹਨ।
Stop Burning Wheat Straw


ਕਣਕ ਦੇ ਨਾੜ ਨੂੰ ਸੰਭਾਲਣ ਸਬੰਧੀ

ਕੰਬਾਈਨ ਨਾਲ ਕਣਕ ਦੀ ਕਟਾਈ ਤੋਂ ਬਾਅਦ ਸਟਰਾ ਰੀਪਰ ਮਸ਼ੀਨ ਨਾਲ ਪਸ਼ੂਆਂ ਦੀ ਖੁਰਾਕ ਲਈ ਤੂੜੀ ਬਣਾਉ।

  • ਇਸ ਤਰ੍ਹਾਂ 80% ਤੋਂ ਵੱਧ ਨਾੜ ਤੂੜੀ ਦੇ ਰੂਪ ਵਿੱਚ ਇਕੱਠਾ ਕਰਕੇ ਵਰਤੋਂ ਅਧੀਨ ਲਿਆਂਦਾ ਜਾ ਸਕਦਾ ਹੈ।
  • ਸਟਰਾ ਰੀਪਰ ਨਾਲ ਕਣਕ ਦੇ ਨਾੜ ਦੀ ਸਹੀ ਉਚਾਈ ਤੇ ਕਟਾਈ ਕਰਨ ਨਾਲ ਤੂੜੀ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ ਅਤੇ ਥੱਲੇ ਨਾੜ ਘੱਟ ਬਚਦਾ ਹੈ।

ਤੂੜੀ ਬਣਾਉਣ ਉਪਰੰਤ ਬਚੇ ਹੋਏ ਕਣਕ ਦੇ ਨਾੜ ਨੂੰ:

  1. (ੳ) ਮਿੱਟੀ ਵਿੱਚ ਮਿਲਾਕੇ, ਪਾਣੀ ਨਾਲ ਗਾਲਕੇ ਸੰਭਾਲੋ ਜਾਂ
  2. (ਅ) ਪਾਣੀ ਲਗਾਕੇ ਸਹੀ ਨਮੀ ਤੇ ਰੋਟਾਵੇਟਰ ਜਾਂ 2-3 ਵਾਰ ਤਵੀਆਂ ਚਲਾਕੇ ਮਿਲਾਓ। ਜਾਂ
  3. (ੲ) ਜੰਤਰ /ਸਣ ਦੀ ਹਰੀ ਖਾਦ ਦੇ ਤੌਰ ਤੇ ਵਰਤੋਂ ਕਰੋ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਜ਼ਮੀਨ ਦੀ ਬਣਤਰ ਵਿੱਚ ਸੁਧਾਰ ਹੋਵੇਗਾ।

ਕੱਦੂ ਕਰਨ ਦੌਰਾਨ ਨਾੜ ਜ਼ਮੀਨ ਵਿੱਚ ਦੱਬਿਆ ਜਾਂਦਾ ਹੈ ਪਰ ਕੁਝ ਨਾੜ ਸਤਹਿ ਤੇ ਤੈਰਦਾ ਰਹਿੰਦਾ ਹੈ। ਇਸ ਨੂੰ ਸਾਂਭਣ ਲਈ ਖੇਤ ਨੂੰ ਕੱਦੂ ਕਰਨ ਤੋਂ ਬਾਅਦ 4-6 ਘੰਟੇ ਲਈ ਖਾਲੀ ਛੱਡ ਦੇਣਾ ਚਾਹੀਦਾ ਹੈ। ਇਸ ਦੌਰਾਨ ਇੱਕ ਥਾਂ ਤੇ ਇਕੱਠੇ ਹੋ ਕੇ ਤੁਰਦੇ ਹੋਏ ਨਾੜ ਨੂੰ ਤੰਗਲੀ ਦੀ ਸਹਾਇਤਾ ਨਾਲ ਕੱਢਿਆ ਜਾ ਸਕਦਾ ਹੈ।

ਸੰਘਿਆਤੀ ਅਪੀਲ

ਸੋ ਆਉ ਪ੍ਰਣ ਕਰੀਏ ਕਿ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਵਾਂਗੇ ਅਤੇ ਖੇਤ ਵਿੱਚ ਹੀ ਵਾਹ ਕੇ ਜ਼ਮੀਨ ਦੀ ਵਿਗੜ ਰਹੀ ਸਿਹਤ ਅਤੇ ਵਾਤਾਵਰਣ ਨੂੰ ਖਰਾਬ ਹੋਣ ਤੋਂ ਬਚਾਵਾਂਗੇ।

ਮਾਣਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਕੁਤਾਹੀ ਕਰਨ ਵਾਲੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਇਲਾਵਾ ਜੁਰਮਾਨਾ ਵੀ ਵਸੂਲਿਆ ਜਾ ਸਕਦਾ ਹੈ।

ਵਧੇਰੇ ਜਾਣਕਾਰੀ ਲਈ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ | ਦਫ਼ਤਰ ਬਲਾਕ ਖੇਤੀਬਾੜੀ ਅਫ਼ਸਰ| ਦਫ਼ਤਰ ਸਹਾਇਕ ਖੇਤੀਬਾੜੀ ਇੰਜੀਨਿਅਰ (ਸੰਦ) ਨਾਲ ਸੰਪਰਕ ਕਰੋ। ਵੱਲੋ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਲੁਧਿਆਣਾ

ਕਿਸਾਨ ਭਰਾਵੋ !

ਪੰਜਾਬ ਰਾਜ ਵਿੱਚ ਪਰਾਲੀ ਦੀ ਕੁੱਲ ਪੈਦਾਵਾਰ ਅੰਦਾਜ਼ਨ 200 ਲੱਖ ਟਨ ਹੈ।

ਇਕ ਟਨ ਪਰਾਲੀ ਸਾੜਨ ਨਾਲ
400 ਕਿਲੋ ਜੈਵਿਕ ਕਾਰਬਨ
5.5 ਕਿਲੋ ਨਾਈਟਰੋਜਨ
2.3 ਕਿਲੋ ਫਾਸਫੋਰਸ
25 ਕਿਲੋ ਪੋਟਾਸ਼
1.2 ਕਿਲੋ ਸਲਫਰ ਦਾ ਨੁਕਸਾਨ
ਅੱਗ ਲਾਉਣ ਨਾਲ ਜ਼ਹਿਰੀਲਿਆਂ ਗੈਸਾਂ
ਕਾਰਬਨਡਾਈਆਕਸਾਈਡ
ਮੀਥੇਨ (भीषेत)
ਕਾਰਬਨਮੋਨੋਆਕਸਾਈਡ
ਨਾਈਟ੍ਰਿਕ ਆਕਸਾਈਡ

ਪਰਾਲੀ ਨੂੰ ਸਾੜਨ ਨਾਲ ਜੋ ਗਰਮੀ ਪੈਦਾ ਹੁੰਦੀ ਹੈ, ਉਸ ਨਾਲ ਮਿੱਟੀ ਵਿੱਚਲੇ ਲਾਭਦਾਇਕ ਸੂਖਮ ਜੀਵ ਮਰ ਜਾਂਦੇ ਹਨ ਅਤੇ ਭੂਮੀ ਦੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈ।

ਅਗਲੀ ਫਸਲ ਚ ਦੁਸ਼ਮਣ ਕੀੜੇ ਵਧ ਜਾਂਦੇ ਹਨ ਜਿਸ ਕਰਕੇ ਸਪਰੇਆਂ ਵੀ ਵਧ ਕਰਨੀਆਂ ਪੈਂਦੀਆਂ ਹਨ।

ਫੋਨ: 0161-2552757
ਵੱਲੋ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਲੁਧਿਆਣਾ
ਨੋਟ ਅਤੇ ਜ਼ਿੰਮੇਵਾਰੀ ਅਸਵੀਕਰਨ (Disclaimer):

ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲੁਧਿਆਣਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਜਾਰੀ ਕੀਤੇ ਸਿੱਖਿਆਤਮਕ ਅਤੇ ਜਾਗਰੂਕਤਾ ਸਮੱਗਰੀ 'ਤੇ ਆਧਾਰਿਤ ਹੈ। ਇਸ ਪੋਸਟ ਦਾ ਮਕਸਦ ਸਿਰਫ਼ ਕਿਸਾਨ ਭਰਾਵਾਂ ਵਿੱਚ ਜਾਣਕਾਰੀ ਤੇ ਜਾਗਰੂਕਤਾ ਫੈਲਾਉਣਾ ਹੈ। ਇਸ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਸਿਰਫ਼ education ਅਤੇ awareness purpose ਲਈ ਹੀ ਵਰਤਿਆ ਜਾਵੇ। ਕਿਸੇ ਵੀ ਅਧਿਕਾਰਕ ਫ਼ੈਸਲੇ ਜਾਂ ਕਾਰਵਾਈ ਲਈ ਕਿਰਪਾ ਕਰਕੇ ਆਪਣੇ ਨਜ਼ਦੀਕੀ ਖੇਤੀਬਾੜੀ ਅਫ਼ਸਰ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਪਰਕ ਕਰੋ।

🌾 Subscribe to 5AB AGRO 🌾

Get the latest updates on farming tips, market prices & agriculture news directly in your inbox 🚜